1.The Opening

  1. ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
  2. ਸੰਪੂਰਨ ਪ੍ਰਸੰਸਾ ਅੱਲਾਹ ਦੇ ਲਈ ਹੈ। ਜੋ ਸਾਰੇ ਜਹਾਨਾਂ ਦਾ ਪਾਲਣਹਾਰ ਹੈ।
  3. ਅਤਿਅੰਤ ਕਿਰਪਾਲੂ ਅਤੇ ਦਿਆਲੂ ਹੈ।
  4. ਇਨਸਾਫ਼ ਦੇ ਦਿਨ ਦਾ ਮਾਲਕ ਹੈ।
  5. ਹੇ ਅੱਲਾਹ! ਅਸੀਂ ਤੇਰੀ ਹੀ ਬੰਦਗੀ ਕਰਦੇ ਹਾਂ ਅਤੇ ਤੇਰੇ ਤੋਂ ਹੀ ਮਦਦ ਚਾਹੁੰਦੇ ਹਾਂ।
  6. ਸਾਨੂੰ ਸਿੱਧਾ ਰਸਤਾ ਦਿਖਾ।
  7. ਉਨ੍ਹਾਂ ਲੋਕਾਂ ਦਾ ਰਸਤਾ (ਦਿਖਾ) ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਈ। ਉਨ੍ਹਾਂ ਦਾ ਰਸਤਾ ਨਹੀਂ, ਜਿਨ੍ਹਾਂ ਤੇ ਤੇਰਾ ਕ੍ਰੋਧ ਹੋਇਆ ਅਤੇ ਨਾ ਉਨ੍ਹਾਂ ਲੋਕਾਂ ਦਾ ਜਿਹੜੇ ਸਿੱਧੇ ਰਸਤੇ ਤੋਂ ਭਟਕ ਗਏ।