100.The Chargers

  1. ਸਹੁੰ ਹੈ, ਉਨ੍ਹਾਂ ਘੋੜਿਆਂ ਦੀ ਜਿਹੜੇ ਹੱਫਦੇ ਹੋਏ ਦੌੜਦੇ ਹਨ।
  2. ਫਿਰ ਤੇ ਖੁਰ ਮਾਰ ਕੇ ਚੰਗਿਆੜੀ ਕੱਢਣ ਵਾਲੇ।
  3. ਫਿਰ ਅੰਮ੍ਰਿਤ ਵੇਲੇ ਛਾਪਾ ਮਾਰਨ ਵਾਲੇ।
  4. ਫਿਰ ਉਸ ਵਿਚ ਧੂੜ ਉਡਾਉਣ ਵਾਲੇ।
  5. ਫਿਰ ਉਸ ਸਮੇ ਫੌਜਾਂ ਵਿਚ ਦਾਖ਼ਿਲ ਹੋਣ ਵਾਲੇ।
  6. ਬੇਸ਼ੱਕ ਮਨੁੱਖ ਆਪਣੇ ਰੱਬ ਦਾ ਨਾ-ਸ਼ੁਕਰਾ ਹੈ।
  7. ਅਤੇ ਉਹ ਖੁਦ ਇਸ ਦਾ ਗਵਾਹ ਹੈ।
  8. ਅਤੇ ਉਹ ਧਨ ਦੇ ਮੋਹ ਵਿਚ ਬੇਹੱਦ ਜਕੜਿਆ ਹੋਇਆ ਹੈ।
  9. ਕੀ ਉਹ ਉਸ ਸਮੇ ਨੂੰ ਨਹੀਂ ਜਾਣਦਾ, ਜਦੋਂ ਉਹ ਕਬਰਾਂ ਵਿਚੋਂ ਕੱਢਿਆ ਜਾਵੇਗਾ।
  10. ਅਤੇ ਕੱਢਿਆ ਜਾਵੇਗਾ, ਜਿਹੜਾ (ਭੇਦ) ਦਿਲਾਂ ਵਿਚ ਹੈ।
  11. ਬੇਸ਼ੱਕ ਉਸ ਦਿਨ ਉਨ੍ਹਾਂ ਦਾ ਰੱਬ ਉਨ੍ਹਾਂ ਤੋਂ ਚੰਗੀ ਤਰਾਂ ਜਾਣੂ ਹੋਵੇਗਾ।