101.The Calamity

  1. ਖੜ-ਖੜਾਉਣ ਵਾਲੀ।
  2. ਕੀ ਹੈ ਖੜ-ਖੜਾਉਣ ਵਾਲੀ।
  3. ਅਤੇ ਤੁਸੀਂ ਕੀ ਜਾਣੋ, ਕਿ ਕੀ ਹੈ, ਉਹ ਖੜ-ਖੜਾਉਣ ਵਾਲੀ।
  4. ਜਿਸ ਦਿਨ ਲੋਕ ਪਤੰਗਿਆ ਦੀ ਤਰਾਂ ਖਿਲ੍ਹਰੇ ਹੋਏ ਹੋਣਗੇ।
  5. ਅਤੇ ਪਹਾੜ ਪਿੰਜੀ ਹੋਈ ਰੰਗਲੀ ਉੱਨ ਦੀ ਤਰਾਂ ਹੋ ਜਾਣਗੇ।
  6. ਫਿਰ ਜਿਸ ਬੰਦੇ ਦਾ ਪਲੜਾ ਭਾਰੀ ਹੋਵੇਗਾ।
  7. ਉਹ ਮਨ ਭਾਉਂਦੇ ਆਰਾਮ ਵਿਚ ਹੋਵੇਗਾ।
  8. ਅਤੇ ਜਿਸ ਬੰਦੇ ਦਾ ਪਲੜਾ ਹੌਲਾ ਹੋਵੇਗਾ।
  9. ਤਾਂ ਉਸ ਦਾ ਟਿਕਾਣਾ ਖਾਈ (ਨਰਕ) ਹੈ।
  10. ਅਤੇ ਤੁਸੀਂ ਕੀ ਜਾਣੋ, ਕਿ ਉਹ ਕੀ ਹੈ।
  11. ਭਟਕਦੀ ਹੋਈ ਅੱਗ। ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।