104.The Traducer

  1. ਵਿਨਾਸ਼ ਹੈ ਹਰੇਕ ਵਿਅੰਗ ਕੱਸਣ ਵਾਲੇ ਅਤੇ ਨੁਕਸ ਕੱਢਣ ਵਾਲੇ ਲਈ।
  2. ਜਿਸ ਨੇ ਜਾਇਦਾਦ ਨੂੰ ਇਕੱਠਾ ਕੀਤਾ ਅਤੇ ਗਿਣ-ਗਿਣ ਕੇ ਰੱਖਿਆ।
  3. ਉਹ ਸੋਚਦਾ ਹੈ ਕਿ ਉਸ ਦੀ ਜਾਇਦਾਦ ਹਮੇਸ਼ਾ ਉਸ ਦੇ ਨਾਲ ਰਹੇਗੀ।
  4. ਕਦੇ ਵੀ ਨਹੀਂ, ਉਹ ਰੌਂਦਣ ਵਾਲੀ ਜਗ੍ਹਾ ਵਿਚ ਸੁੱਟਿਆ ਜਾਵੇਗਾ।
  5. ਅਤੇ ਤੁਸੀਂ ਕੀ ਜਾਣੋ ਕਿ ਉਹ ਰੌਂਦਣ ਵਾਲੀ ਜਗ੍ਹਾ ਕੀ ਹੈ।
  6. ਅੱਲਾਹ ਦੀ ਭਟਕਾਈ ਹੋਈ ਅੱਗ।
  7. ਜਿਹੜੀ ਦਿਲਾਂ ਤੱਕ ਪੂੰਜੇਗੀ।
  8. ਉਹ ਉਨ੍ਹਾਂ ਲਈ ਬੰਦ ਕਰ ਦਿੱਤੀ ਜਾਵੇਗੀ।
  9. ਉੱਚੇ-ਉੱਚੇ ਖੰਬਿਆਂ ਵਿਚ।