105.The Elephant

  1. ਕੀ ਤੁਸੀਂ ਨਹੀਂ ਵੇਖਿਆ, ਕੀ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਦੇ ਨਾਲ ਕੀ ਕੀਤਾ।
  2. ਕੀ ਉਸ ਨੇ ਉਨ੍ਹਾਂ ਦੀ ਸਕੀਮ ਨੂੰ ਅਸਫ਼ਲ ਨਹੀਂ ਕਰ ਦਿੱਤਾ
  3. ਅਤੇ ਉਨ੍ਹਾਂ ਤੇ ਝੂੰਡਾਂ ਦੇ ਝੂੰਡ ਚਿੜੀਆਂ ਦੇ(ਅਬਾ-ਬੀਲ) ਭੇਜੇ।
  4. ਜਿਹੜੀਆਂ ਉਨ੍ਹਾਂ ਤੇ ਕੰਕਰਾਂ ਦੀਆਂ ਪੱਥਰੀਆਂ ਸੁੱਟਦੀਆਂ ਸਨ।
  5. ਫਿਰ ਅੱਲਾਹ ਨੇ ਉਨ੍ਹਾਂ ਨੂੰ ਖਾਧੇ ਹੋਏ ਘਾਹ-ਚਾਰੇ ਦੀ ਤਰਾਂ ਕਰ ਦਿੱਤਾ।