107.Almsgiving

  1. ਕੀ ਤੁਸੀਂ ਉਸ ਬੰਦੇ ਨੂੰ ਨਹੀਂ ਦੇਖਿਆ ਜਿਹੜਾ ਇਨਸਾਫ ਦੇ ਦਿਨ ਤੋਂ ਇਨਕਾਰ ਕਰਦਾ ਹੈ।
  2. ਉਹ ਹੀ ਹੈ, ਜਿਹੜਾ ਆਨਾਥਾਂ ਨੂੰ ਧੱਕੇ ਮਾਰਦਾ ਹੈ।
  3. ਅਤੇ ਨਿਰਧਨਾ ਨੂੰ ਭੋਜਨ ਖਵਾਉਣ ਦੀ ਪ੍ਰੇਰਨਾ ਨਹੀਂ ਦਿੰਦਾ।
  4. ਤਾਂ ਉਨ੍ਹਾਂ ਨਮਾਜ਼ ਪੜ੍ਹਨ ਵਾਲਿਆਂ ਲਈ ਵਿਨਾਸ਼ ਹੈ।
  5. ਜਿਹੜੇ ਆਪਣੀ ਨਮਾਜ਼ ਤੋਂ ਲਾਪ੍ਰਵਾਹ ਹਨ।
  6. ਉਹ ਜਿਹੜੇ ਦਿਖਾਵਾ ਕਰਦੇ ਹਨ।
  7. ਜਿਹੜੇ ਆਮ ਲੋੜਾਂ ਦੀਆਂ ਵਸਤੂਆਂ ਵੀ ਨਹੀਂ' ਦਿੰਦੇ।