110.Divine Support

  1. ਜਦੋਂ ਅੱਲਾਹ ਦੀ ਮਦਦ ਆ ਗਈ ਅਤੇ ਜਿੱਤ (ਹੋ ਗਈ)।
  2. ਅਤੇ ਤੁਸੀਂ ਦੇਖੋਗੇ ਕਿ ਲੋਕ ਜਥਿਆਂ ਦੇ ਜੱਥੇ ਅੱਲਾਹ ਦੇ ਦੀਨ ਵਿਚ ਸ਼ਾਮਿਲ ਹੋ ਰਹੇ ਹਨ।
  3. ਤਾਂ ਆਪਣੇ ਰੱਬ ਦੀ ਸਿਫ਼ਤ ਸਲਾਹ ਕਰੋ, ਉਸ ਦੀ ਪ੍ਰਸੰਸਾ ਦੇ ਨਾਲ ਅਤੇ ਉਸ ਤੋਂ ਮੁਆਫ਼ੀ ਮੰਗੋ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਹੈ।