92.The Night

  1. ਸਹੁੰ ਹੈ ਰਾਤ ਦੀ, ਜਦੋਂ ਉਹ (ਦਿਨ ਤੇ) ਛਾ ਜਾਵੇ।
  2. ਅਤੇ ਦਿਨ ਦੀ ਜਦੋਂ ਉਹ ਪ੍ਰਕਾਸ਼ਮਾਨ ਹੋ ਜਾਵੇ।
  3. ਅਤੇ ਉਸ ਦੇ ਪੈਦਾ ਕੀਤੇ ਨਰ ਅਤੇ ਮਾਦਾ ਦੀ (ਸਹੁੰ)।
  4. ਕਿ ਤੁਹਾਡੇ ਯਤਨ ਵੱਖਰੇ-ਵੱਖਰੇ ਹਨ।
  5. ਤਾਂ ਜਿਸ ਨੇ (ਅੱਲਾਹ ਦੇ ਰਾਹ ਵਿਚ ਧਨ) ਦਿੱਤਾ ਅਤੇ ਉਹ ਡਰਿਆ।
  6. ਅਤੇ ਉਸ ਨੇ ਭਲਾਈ ਨੂੰ ਸੱਚ ਮੰਨਿਆ।
  7. ਤਾਂ ਉਸ ਨੂੰ ਅਸੀਂ ਸੌਖੇ ਰਾਹ ਲਈ ਸਹੂਲਤ ਦੇਵਾਂਗੇ।
  8. ਅਤੇ ਜਿਸ ਨੇ ਕੰਜੂਸੀ ਕੀਤੀ ਅਤੇ ਲਾਪ੍ਵਾਹ ਰਿਹਾ।
  9. । ਅਤੇ ਭਲਾਈ ਤੋਂ ਇਨਕਾਰ ਕੀਤਾ।
  10. ਤਾਂ ਅਸੀਂ ਉਸ ਨੂੰ ਔਖੇ ਰਾਹ ਤੇ ਪਾਵਾਂਗੇ।
  11. ਅਤੇ ਜਦੋਂ ਉਹ ਖਾਈ (ਨਰਕ) ਵਿਚ ਡਿੱਗੇਗਾ ਤਾਂ ਉਸ ਦੀ ਜਾਇਦਾਦ ਉਸ ਦੇ ਕੰਮ ਨਹੀਂ ਆਵੇਗੀ।
  12. ਬੇਸ਼ੱਕ ਸਾਡੀ ਜ਼ਿੰਮੇਵਾਰੀ ਹੈ ਰਾਹ ਦੱਸਣਾ।
  13. ਅਤੇ ਬੇਸ਼ੱਕ ਸਾਡੇ ਅਧਿਕਾਰ ਵਿਚ ਹੈ, ਪ੍ਰਲੋਕ ਅਤੇ ਸੰਸਾਰ।
  14. ਸੋ ਮੈਂ ਤੁਹਾਨੂੰ ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ।
  15. ਉਸ ਵਿਚ ਉਹ ਹੀ ਡਿੱਗੇਗਾ ਜਿਹੜਾ ਬੜਾ ਮੰਦਭਾਗਾ ਹੈ।
  16. ਜਿਸ ਨੇ ਝੁਠਲਾਇਆ ਅਤੇ ਮੂੰਹ ਮੌੜਿਆ।
  17. ਜ਼ਿਆਦਾ ਡਰਨ ਵਾਲਿਆਂ ਨੂੰ ਉਸ ਤੋਂ ਸੁਰੱਖਿਅਤ ਰੱਖਿਆ ਜਾਵੇਗਾ।
  18. ਜਿਹੜਾ ਪਵਿੱਤਰ ਹੋਣ ਲਈ ਆਪਣੀ ਜਾਇਦਾਦ ਦਿੰਦਾ ਹੈ।
  19. ਅਤੇ ਉਸ ਦਾ ਕਿਸੇ ਤੇ, ਕੋਈ ਉਪਕਾਰ ਨਹੀਂ?ਜਿਸ ਦਾ ਬਦਲਾ ਉਸ ਨੇ ਲੈਣਾ ਹੋਵੇ।
  20. ਪ੍ਰਤੂੰ ਸਿਰਫ਼ ਆਪਣੇ ਅਜ਼ੀਮ ਅੱਲਾਹ ਦੀ ਖੁਸ਼ੀ ਲਈ।
  21. ਅਤੇ ਜਲਦੀ ਹੀ ਉਹ ਪ੍ਰਸੰਨ ਹੋ ਜਾਵੇਗਾ।