93.The Morning Hours

  1. ਸਹੁੰ ਹੈ, ਪ੍ਰਕਾਸ਼ਮਈ ਦਿਨ ਦੀ।
  2. ਅਤੇ ਰਾਤ ਦੀ ਜਦੋਂ ਉਹ (ਦਿਨ ਤੇ) ਛਾ ਜਾਵੇ।
  3. ਤੁਹਾਡੇ ਰੱਬ ਨੇ ਤੁਹਾਨੂੰ ਨਹੀਂ ਛੱਡਿਆ ਅਤੇ ਨਾ ਉਹ ਤੁਹਾਡੇ ਤੋਂ ਬੇਮੁੱਖ ਹੋਇਆ ਹੈ।
  4. ਅਤੇ ਨਿਸਚਿਤ ਰੂਪ ਨਾਲ ਪ੍ਰਲੋਕ ਤੁਹਾਡੇ ਲਈ ਸੰਸਾਰ ਤੋਂ ਬਿਹਤਰ ਹੈ।
  5. ਅਤੇ ਜਲਦੀ ਹੀ ਅੱਲਾਹ ਤੁਹਾਨੂੰ ਦੇਵੇਗਾ। ਫਿਰ ਤੂੰ ਸਤੂੰਸ਼ਟ ਹੋ ਜਾਵੇਗਾ।
  6. ਕੀ ਅੱਲਾਹ ਨੇ ਤੁਹਾਨੂੰ ਅਨਾਥ ਨਹੀਂ ਦੇਖਿਆ, ਫਿਰ ਉਸ ਨੇ ਤੁਹਾਨੂੰ ਟਿਕਾਣਾ ਦਿੱਤਾ।
  7. ਅਤੇ ਤੁਹਾਨੂੰ ਲੱਭਣ ਵਾਲਾ ਦੇਖਿਆ, ਤਾਂ ਉਸ ਨੇ ਤੁਹਾਨੂੰ ਰਾਹ ਦਿਖਾਇਆ।
  8. ਅਤੇ ਤੁਹਾਨੂੰ ਧਨ ਹੀਨ ਦੇਖਿਆ, ਤਾਂ ਤੁਹਾਨੂੰ (ਧਨ ਦੌਲਤ ਨਾਲ) ਸੰਪੰਨ ਕਰ ਦਿੱਤਾ।
  9. ਤਾਂ ਤੁਸੀਂ ਅਨਾਥਾਂ ਤੇ ਸਖ਼ਤੀ ਨਾ ਕਰੋ।
  10. ਅਤੇ ਤੁਸੀਂ ਭਿਖਾਰੀਆਂ ਨੂੰ ਨਾ ਝਿੜਕੌ।
  11. ਅਤੇ ਤੁਸੀਂ ਆਪਣੇ ਰੱਬ ਦੇ ਉਪਕਾਰਾਂ ਦੀ ਉਸਤਤ ਕਰੋਂ।