96.The Clot

  1. ਪੜ੍ਹੋ, ਆਪਣੇ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ ਹੈ।
  2. ਮਨੁੱਖ ਨੂੰ ਅਲਕ (ਜੰਮੇ ਹੋਏ ਲਹੂ) ਤੋਂ ਪੈਦਾ ਕੀਤਾ।
  3. ਪੜ੍ਹੋ, ਤੇਰਾ ਰੱਬ ਬਹੁਤ ਕਰੀਮ ਹੈ।
  4. ਜਿਸ ਨੇ ਕਲਮ ਨਾਲ ਗਿਆਨ ਸਿਖਾਇਆ।
  5. ਮਨੁੱਖ ਨੂੰ ਉਹ ਕੂਝ ਸਿਖਾਇਆ ਜਿਹੜਾ ਉਹ ਜਾਣਦਾ ਨਹੀਂ ਸੀ।
  6. ਕਦੇ ਵੀ ਨਹੀਂ, ਮਨੁੱਖ ਬਗ਼ਾਵਤ ਕਰਦਾ ਹੈ।
  7. ਇਸ ਅਧਾਰ ਤੇ, ਕਿ ਉਹ ਆਪਣੇ ਆਪ ਨੂੰ ਆਤਮ- ਨਿਰਭਰ ਦੇਖਦਾ ਹੈ।
  8. ਬੇਸ਼ੱਕ ਤੇਰੇ ਰੱਬ ਵੱਲ ਹੀ ਵਾਪਿਸ ਮੁੜਨਾ ਹੈ।
  9. ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜੋ ਮਨ੍ਹਾ ਕਰਦਾ ਹੈ।
  10. ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੋਵੇ।
  11. ਤੁਹਾਡਾ ਕੀ ਵਿਚਾਰ ਹੈ, ਜੇਕਰ ਉਹ ਸਿੱਧੇ ਰਾਹ ਤੇ ਹੋਵੇ।
  12. ਜਾਂ ਭੈਅ ਦੀਆਂ ਗੱਲਾਂ ਸਿਖਾਉਂਦਾ ਹੋਵੇ।
  13. ਤੁਹਾਡਾ ਕੀ ਵਿਚਾਰ ਹੈ, ਜੇਕਰ ਉਸ ਨੇ ਝੁਠਲਾਇਆ ਅਤੇ ਮੂੰਹ ਮੋੜਿਆ।
  14. ਕੀ ਉਸ ਨੇ ਨਹੀਂ ਸਮਝਿਆ ਕਿ ਅੱਲਾਹ ਦੇਖ ਰਿਹਾ ਹੈ।
  15. ਕਦੇ ਵੀ ਨਹੀਂ ਜੇਕਰ ਉਹ ਨਹੀਂ ਮੰਨਿਆ, ਤਾਂ ਅਸੀਂ ਮੱਥੇ ਦੇ ਵਾਲ ਪਕੜ ਕੇ ਉਸ ਨੂੰ ਖਿੱਚਾਂਗੇ।
  16. ਉਸ ਮੱਥੇ ਨੂੰ ਜਿਹੜਾ ਪਾਪੀ ਅਤੇ ਝੂਠਾ ਹੈ।
  17. ਹੁਣ ਉਹ ਸ਼ੁਲਾ ਲੈਣ ਆਪਣੇ ਸਮਰੱਥਕਾਂ ਨੂੰ।
  18. ਅਸੀਂ ਵੀ ਨਰਕ ਦੇ ਫ਼ਰਿਸ਼ਤਿਆਂ ਨੂੰ ਸੱਦਾਂਗੇ।
  19. ਕਦੇ ਵੀ ਉਸ ਦੀ ਗੱਲ ਨਾ ਮੰਨਣਾ, ਅਤੇ ਸਿਜਦਾ ਕਰ ਅਤੇ (ਅੱਲਾਹ) ਦੇ ਨੇੜੇ ਹੋ ਜਾ।