97.The Power, Fate

  1. ਅਸੀਂ ਇਸ ਨੂੰ ਕਦਰ (ਭਾਗਾਂ ਵਾਲੀ, ਅਮੋਲਕ) ਦੀ ਰਾਤ ਨੂੰ ਉਤਾਰਿਆ ਹੈ।
  2. ਅਤੇ ਤੁਸੀਂ ਕੀ ਜਾਣੋ, ਕਿ ਕਦਰ ਦੀ ਰਾਤ ਕੀ ਹੈ।
  3. ਕਦਰ ਦੀ ਰਾਤ ਹਜ਼ਾਰ ਮਹੀਨਿਆਂ ਨਾਲੋਂ ਉੱਤਮ ਹੈ।
  4. ਫ਼ਰਿਸ਼ਤੇ ਅਤੇ ਰੂਹ (ਜਿਬਰੀਲ) (ਇਸ ਰਾਤ) ਨੂੰ ਆਪਣੇ ਰੱਬ ਦੀ ਆਗਿਆ ਨਾਲ ਉੱਤਰਦੇ ਹਨ। ਹਰੇਕ ਹੁਕਮ ਲੈ ਕੇ।
  5. ਇਹ ਰਾਤ ਪਹੂ-ਫੁਟਾਲੇ ਤੱਕ ਸੰਪੂਰਨ ਸਲਾਮਤੀ ਵਾਲੀ ਹੈ।