98.The Evidence

  1. ਕਿਤਾਬਾਂ ਵਾਲੇ (ਯਹੂਦੀ ਅਤੇ ਈਸਾਈ) ਅਤੇ ਮੁਸ਼ਰਿਕੀਨਾ (ਸ਼ਰੀਕ ਮੰਨਣ ਵਾਲੇ) ਵਿਚੋਂ' ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਹ ਮੰਨਣ ਵਾਲੇ ਨਹੀਂ। ਜਦੋਂ ਤੱਕ ਉਨ੍ਹਾਂ ਦੇ ਕੋਲ ਸਪੱਸ਼ਟ ਪ੍ਰਮਾਣ ਨਾ ਆ ਜਾਵੇ।
  2. ਅੱਲਾਹ ਵੱਲੋਂ ਇੱਕ ਰਸੂਲ ਜਿਹੜਾ ਪਵਿੱਤਰ ਸਹੀਫੇ (ਗੰਥ) ਪੜ੍ਹਕੇ ਸੁਣਾਵੇ।
  3. ਜਿਨ੍ਹਾਂ ਵਿਚ ਠੀਕ ਵਿਸ਼ੇ ਲਿਖੇ ਹੋਣ।
  4. ਅਤੇ ਜਿਹੜੇ ਲੋਕ ਕਿਤਾਬ ਵਾਲੇ ਸਨ, ਉਹ ਸਪੱਸ਼ਟ ਪ੍ਰਮਾਣ ਆ ਜਾਣ ਦੇ ਬਾਅਦ ਹੀ ਵੱਖ-ਵੱਖ ਹੋ ਗਏ।
  5. ਹਾਲਾਂਕਿ ਉਨ੍ਹਾਂ ਨੂੰ ਇਹ ਹੀ ਹੁਕਮ ਦਿੱਤਾ ਗਿਆ ਸੀ, ਕਿ ਉਹ ਅੱਲਾਹ ਦੀ ਇਬਾਦਤ ਕਰਨ। ਉਸ ਲਈ ਦੀਨ ਨੂੰ ਇਕਾਗ਼ਰ ਹੋ ਕੇ ਸ਼ੁੱਧ ਕਰ ਦੇਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਅਦਾ ਕਰਨ। ਇਹ ਹੀ ਸੱਚਾ ਦੀਨ ਹੈ।
  6. ਬੇਸ਼ੱਕ ਕਿਤਾਬ ਵਾਲੇ ਅਤੇ ਮੁਸ਼ਰਿਕੀਨਾਂ (ਸ਼ਰੀਕ ਮੰਨਣ ਵਾਲੇ) ਵਿਚੋਂ' ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ, ਉਹ ਨਰਕ ਦੀ ਅੱਗ ਵਿਚ ਪੈਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਲੋਕ ਹੀ ਸਭ ਤੋਂ ਬ਼ੁਰੇ ਜੀਵ ਹਨ।
  7. ਉਹ ਹੀ ਲੋਕ ਜਿਹੜੇ ਇਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕੰਮ ਕੀਤੇ। ਇਹ ਲੋਕ ਹੀ ਸਭ ਤੋਂ ਚੰਗੇ (ਉੱਤਮ) ਜੀਵ ਹਨ।
  8. ਉਨ੍ਹਾਂ ਦਾ ਬਦਲਾ ਉਨ੍ਹਾਂ ਦੇ ਰੱਬ ਕੋਲ ਹਮੇਸ਼ਾ ਰਹਿਣ ਵਾਲਾ ਬਾਗ਼ ਹੈ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਖੁਸ਼ ਅਤੇ ਉਹ ਅੱਲਾਹ ਤੋਂ ਖੂਸ਼। ਇਹ ਉਸ ਬੰਦੇ ਲਈ ਹੈ, ਜਿਹੜਾ ਆਪਣੇ ਰੱਬ ਤੋਂ ਡਰੇ।