99.The Earthquake

  1. ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।
  2. ਅਤੇ ਧਰਤੀ ਆਪਣਾ ਬੋਂਝ ਕੱਢ ਕੇ ਬਾਹਰ ਸੁੱਟ ਦੇਵੇਗੀ।
  3. ਅਤੇ ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋਇਆ।
  4. ਉਸ ਦਿਨ ਧਰਤੀ ਆਪਣੇ ਹਾਲਾਤਾਂ ਦਾ ਵਰਨਣ ਕਰੇਗੀ।
  5. ਕਿਉਂਕਿ ਤੁਹਾਡੇ ਰੱਬ ਦਾ ਉਸ ਨੂੰ ਇਹ ਹੀ ਹੁਕਮ ਹੋਵੇਗਾ।
  6. ਉਸ ਦਿਨ ਲੋਕ ਅਲੱਗ-ਅਲੱਗ ਨਿਕਲਣਗੇ। ਤਾਂ ਕਿ ਉਨ੍ਹਾਂ ਦੇ ਕਰਮ ਉਨ੍ਹਾਂ ਨੂੰ ਦਿਖਾਏ ਜਾਣ।
  7. ਤਾਂ ਜਿਸ ਬੰਦੇ ਨੇ ਤਿਣਕੇ ਬਰਾਬਰ ਵੀ ਨੇਕੀ ਕੀਤੀ ਹੋਵੇਗੀ। ਉਹ ਉਸ ਨੂੰ ਦੇਖ ਲਵੇਗਾ।
  8. ਅਤੇ ਜਿਸ ਬੰਦੇ ਨੇ ਤਿਣਕੇ ਬਰਾਬਰ ਬੁਰਾਈ ਕੀਤੀ ਹੋਵੇਗੀ, ਉਹ ਉਸ ਨੂੰ ਦੇਖ ਲਵੇਗਾ।